Skip to content

ਕੀ ਮਸੀਹ ਬਾਰੇ ਕੀਤੀਆਂ ਭਵਿੱਖਬਾਣੀਆਂ ਤੋਂ ਸਾਬਤ ਹੁੰਦਾ ਹੈ ਕਿ ਯਿਸੂ ਹੀ ਮਸੀਹ ਸੀ?

ਕੀ ਮਸੀਹ ਬਾਰੇ ਕੀਤੀਆਂ ਭਵਿੱਖਬਾਣੀਆਂ ਤੋਂ ਸਾਬਤ ਹੁੰਦਾ ਹੈ ਕਿ ਯਿਸੂ ਹੀ ਮਸੀਹ ਸੀ?

ਬਾਈਬਲ ਕਹਿੰਦੀ ਹੈ

 ਜੀ ਹਾਂ। ਜਦ ਯਿਸੂ ਧਰਤੀ ʼਤੇ ਸੀ, ਤਾਂ ਉਸ ਨੇ ਬਹੁਤ ਸਾਰੀਆਂ ਭਵਿੱਖਬਾਣੀਆਂ ਪੂਰੀਆਂ ਕੀਤੀਆਂ ਜੋ “ਮਸੀਹ ਰਾਜ ਪੁੱਤ੍ਰ” ਬਾਰੇ ਕੀਤੀਆਂ ਗਈਆਂ ਸਨ ਜਿਸ ਨੂੰ “ਮੁਕਤੀਦਾਤੇ ਵਜੋਂ ਦੁਨੀਆਂ ਵਿਚ ਘੱਲਿਆ” ਜਾਣਾ ਸੀ। (ਦਾਨੀਏਲ 9:25; 1 ਯੂਹੰਨਾ 4:14) ਆਪਣੀ ਮੌਤ ਤੋਂ ਬਾਅਦ ਵੀ ਯਿਸੂ, ਮਸੀਹ ਬਾਰੇ ਕੀਤੀਆਂ ਭਵਿੱਖਬਾਣੀਆਂ ਪੂਰੀਆਂ ਕਰਦਾ ਰਿਹਾ।—ਜ਼ਬੂਰਾਂ ਦੀ ਪੋਥੀ 110:1; ਰਸੂਲਾਂ ਦੇ ਕੰਮ 2:34-36.

 “ਮਸੀਹ” ਦਾ ਕੀ ਮਤਲਬ ਹੈ?

 ਇਬਰਾਨੀ ਸ਼ਬਦ “ਮਾਸ਼ੀਆਖ” ਅਤੇ ਇਸ ਦੇ ਯੂਨਾਨੀ ਸ਼ਬਦ “ਕ੍ਰਿਸਟੋਸ” ਦਾ ਮਤਲਬ ਹੈ “ਚੁਣਿਆ ਹੋਇਆ।” ਇਸ ਲਈ “ਯਿਸੂ ਮਸੀਹ” ਦਾ ਮਤਲਬ ਹੈ “ਯਿਸੂ, ਚੁਣਿਆ ਹੋਇਆ।”

 ਬਾਈਬਲ ਜ਼ਮਾਨੇ ਵਿਚ ਜਦੋਂ ਕਿਸੇ ਵਿਅਕਤੀ ਨੂੰ ਕਿਸੇ ਖ਼ਾਸ ਅਧਿਕਾਰ ਲਈ ਚੁਣਿਆ ਜਾਂਦਾ ਸੀ, ਤਾਂ ਉਸ ਦੇ ਸਿਰ ਉੱਤੇ ਤੇਲ ਡੋਲ੍ਹਿਆ ਜਾਂਦਾ ਸੀ। (ਲੇਵੀਆਂ 8:12; 1 ਸਮੂਏਲ 16:13) ਯਿਸੂ ਨੂੰ ਪਰਮੇਸ਼ੁਰ ਨੇ ਮਸੀਹ ਵਜੋਂ ਚੁਣਿਆ ਸੀ। ਇਹ ਇਕ ਬਹੁਤ ਵੱਡਾ ਅਧਿਕਾਰ ਸੀ। (ਰਸੂਲਾਂ ਦੇ ਕੰਮ 2:36) ਪਰ ਪਰਮੇਸ਼ੁਰ ਨੇ ਯਿਸੂ ਨੂੰ ਤੇਲ ਡੋਲ੍ਹ ਕੇ ਨਹੀਂ, ਸਗੋਂ ਪਵਿੱਤਰ ਸ਼ਕਤੀ ਨਾਲ ਚੁਣਿਆ।—ਮੱਤੀ 3:16.

 ਕੀ ਇਕ ਤੋਂ ਜ਼ਿਆਦਾ ਵਿਅਕਤੀ ਮਸੀਹ ਬਾਰੇ ਕੀਤੀਆਂ ਭਵਿੱਖਬਾਣੀਆਂ ਪੂਰੀਆਂ ਕਰ ਸਕਦੇ ਸਨ?

 ਨਹੀਂ। ਜਿਵੇਂ ਉਂਗਲੀਆਂ ਦੇ ਨਿਸ਼ਾਨ ਸਿਰਫ਼ ਇਕ ਵਿਅਕਤੀ ਦੀ ਪਛਾਣ ਹੁੰਦੇ ਹਨ, ਇਕ ਤੋਂ ਜ਼ਿਆਦਾ ਦੀ ਪਛਾਣ ਦੇ ਨਹੀਂ, ਉਸੇ ਤਰ੍ਹਾਂ ਬਾਈਬਲ ਵਿਚ ਮਸੀਹ ਬਾਰੇ ਕੀਤੀਆਂ ਭਵਿੱਖਬਾਣੀਆਂ ਸਿਰਫ਼ ਇਕ ਵਿਅਕਤੀ ʼਤੇ ਪੂਰੀਆਂ ਹੋਣੀਆਂ ਸਨ। ਪਰ ਬਾਈਬਲ ਵਿਚ ਇਹ ਚੇਤਾਵਨੀ ਵੀ ਦਿੱਤੀ ਗਈ ਹੈ ਕਿ “ਝੂਠੇ ਮਸੀਹ ਅਤੇ ਝੂਠੇ ਨਬੀ ਆਉਣਗੇ ਅਤੇ ਨਿਸ਼ਾਨੀਆਂ ਤੇ ਕਰਾਮਾਤਾਂ ਦਿਖਾ ਕੇ ਚੁਣੇ ਹੋਇਆਂ ਨੂੰ ਵੀ ਗੁਮਰਾਹ ਕਰਨ ਦੀ ਕੋਸ਼ਿਸ਼ ਕਰਨਗੇ।”—ਮੱਤੀ 24:24.

 ਕੀ ਮਸੀਹ ਨੇ ਭਵਿੱਖ ਵਿਚ ਵੀ ਆਉਣਾ ਹੈ?

 ਨਹੀਂ। ਬਾਈਬਲ ਵਿਚ ਦੱਸਿਆ ਗਿਆ ਸੀ ਕਿ ਮਸੀਹ ਨੇ ਇਜ਼ਰਾਈਲ ਦੇ ਰਾਜਾ ਦਾਊਦ ਦੇ ਵੰਸ ਵਿੱਚੋਂ ਆਉਣਾ ਸੀ। (ਜ਼ਬੂਰਾਂ ਦੀ ਪੋਥੀ 89:3, 4) ਜ਼ਾਹਰ ਹੈ ਕਿ ਯਹੂਦੀ ਪਰਿਵਾਰਾਂ ਦੀ ਵੰਸ਼ਾਵਲੀ ਦੇ ਰਿਕਾਰਡ 70 ਈ. ਪੂ. a ਵਿਚ ਯਰੂਸ਼ਲਮ ਦੀ ਤਬਾਹੀ ਵੇਲੇ ਨਾਸ਼ ਹੋ ਗਏ ਸਨ ਜਿਨ੍ਹਾਂ ਵਿਚ ਦਾਊਦ ਦੀ ਵੰਸ਼ਾਵਲੀ ਵੀ ਸੀ। ਉਸ ਤੋਂ ਬਾਅਦ ਕਿਸੇ ਕੋਲ ਵੀ ਇਸ ਗੱਲ ਦਾ ਸਬੂਤ ਨਹੀਂ ਸੀ ਕਿ ਉਹ ਦਾਊਦ ਦੇ ਸ਼ਾਹੀ ਘਰਾਣੇ ਵਿੱਚੋਂ ਸੀ। ਪਰ ਯਿਸੂ ਦੇ ਸਮੇਂ ਵਿਚ ਤਾਂ ਯਹੂਦੀ ਪਰਿਵਾਰਾਂ ਦੀ ਵੰਸ਼ਾਵਲੀ ਦੇ ਰਿਕਾਰਡ ਮੌਜੂਦ ਸਨ, ਫਿਰ ਵੀ ਕਿਸੇ ਨੇ ਵੀ, ਇੱਥੋਂ ਤਕ ਕਿ ਯਿਸੂ ਦੇ ਦੁਸ਼ਮਣਾਂ ਨੇ ਵੀ ਇਸ ਗੱਲ ʼਤੇ ਕੋਈ ਸਵਾਲ ਨਹੀਂ ਖੜ੍ਹਾ ਕੀਤਾ ਕਿ ਯਿਸੂ ਦਾਊਦ ਦੇ ਵੰਸ਼ ਵਿੱਚੋਂ ਸੀ।—ਮੱਤੀ 22:41-46.

 ਬਾਈਬਲ ਵਿਚ ਮਸੀਹ ਬਾਰੇ ਕਿੰਨੀਆਂ ਭਵਿੱਖਬਾਣੀਆਂ ਕੀਤੀਆਂ ਗਈਆਂ ਹਨ?

 ਇਹ ਸਾਫ਼-ਸਾਫ਼ ਨਹੀਂ ਕਿਹਾ ਜਾ ਸਕਦਾ ਕਿ ਮਸੀਹ ਬਾਰੇ ਕਿੰਨੀਆਂ ਭਵਿੱਖਬਾਣੀਆਂ ਕੀਤੀਆਂ ਗਈਆਂ ਹਨ। ਮਿਸਾਲ ਲਈ, ਬਾਈਬਲ ਦੇ ਕਿਸੇ ਹਿੱਸੇ ਵਿਚ ਮਸੀਹ ਬਾਰੇ ਦਰਜ ਭਵਿੱਖਬਾਣੀਆਂ ਨੂੰ ਸ਼ਾਇਦ ਲੋਕ ਵੱਖੋ-ਵੱਖਰੇ ਢੰਗ ਨਾਲ ਗਿਣਨ, ਜਿਵੇਂ ਕਿ ਯਸਾਯਾਹ 53:2-7 ਵਿਚ ਮਸੀਹ ਬਾਰੇ ਬਹੁਤ ਗੱਲਾਂ ਦੱਸੀਆਂ ਗਈਆਂ ਹਨ। ਕਈ ਸ਼ਾਇਦ ਇਸ ਪੂਰੇ ਹਿੱਸੇ ਨੂੰ ਇਕ ਹੀ ਭਵਿੱਖਬਾਣੀ ਗਿਣਨ, ਪਰ ਕਈ ਲੋਕ ਸ਼ਾਇਦ ਇਸ ਵਿਚ ਦੱਸੀ ਹਰ ਗੱਲ ਨੂੰ ਵੱਖੋ-ਵੱਖਰੀਆਂ ਭਵਿੱਖਬਾਣੀਆਂ ਦੇ ਤੌਰ ਤੇ ਗਿਣਨ।

 ਮਸੀਹ ਬਾਰੇ ਕੀਤੀਆਂ ਕੁਝ ਭਵਿੱਖਬਾਣੀਆਂ ਜੋ ਯਿਸੂ ʼਤੇ ਪੂਰੀਆਂ ਹੋਈਆਂ

ਭਵਿੱਖਬਾਣੀ

ਕਿੱਥੇ ਦਰਜ ਹੈ

ਪੂਰਤੀ

ਅਬਰਾਹਾਮ ਦੀ ਸੰਤਾਨ

ਉਤਪਤ 22:17, 18

ਮੱਤੀ 1:1

ਅਬਰਾਹਾਮ ਦੇ ਪੁੱਤਰ ਇਸਹਾਕ ਦੇ ਵੰਸ਼ ਵਿੱਚੋਂ

ਉਤਪਤ 17:19

ਮੱਤੀ 1:2

ਇਜ਼ਰਾਈਲ ਦੇ ਯਹੂਦਾਹ ਦੇ ਗੋਤ ਵਿਚ ਜਨਮ ਲਿਆ

ਉਤਪਤ 49:10

ਮੱਤੀ 1:1, 3

ਰਾਜਾ ਦਾਊਦ ਦੇ ਸ਼ਾਹੀ ਘਰਾਣੇ ਵਿੱਚੋਂ

ਯਸਾਯਾਹ 9:7

ਮੱਤੀ 1:1

ਕੁਆਰੀ ਤੋਂ ਪੈਦਾ ਹੋਇਆ

ਯਸਾਯਾਹ 7:14

ਮੱਤੀ 1:18, 22, 23

ਬੈਤਲਹਮ ਵਿਚ ਪੈਦਾ ਹੋਇਆ

ਮੀਕਾਹ 5:2

ਮੱਤੀ 2:1, 5, 6

ਨਾਂ ਇੰਮਾਨੂਏਲ b ਰੱਖਿਆ ਗਿਆ

ਯਸਾਯਾਹ 7:14

ਮੱਤੀ 1:21-23

ਗ਼ਰੀਬ ਪਰਿਵਾਰ ਵਿਚ ਪੈਦਾ ਹੋਇਆ

ਯਸਾਯਾਹ 53:2

ਲੂਕਾ 2:7

ਉਸ ਦੇ ਜਨਮ ਤੋਂ ਬਾਅਦ ਛੋਟੇ ਬੱਚਿਆਂ ਦਾ ਕਤਲ

ਯਿਰਮਿਯਾਹ 31:15

ਮੱਤੀ 2:16-18

ਮਿਸਰ ਤੋਂ ਸੱਦਿਆ ਗਿਆ

ਹੋਸ਼ੇਆ 11:1

ਮੱਤੀ 2:13-15

ਨਾਸਰੀ c ਕਹਾਇਆ ਗਿਆ

ਯਸਾਯਾਹ 11:1

ਮੱਤੀ 2:23

ਉਸ ਤੋਂ ਪਹਿਲਾਂ ਇਕ ਸੰਦੇਸ਼ ਦੇਣ ਵਾਲਾ ਦੂਤ ਆਇਆ

ਮਲਾਕੀ 3:1

ਮੱਤੀ 11:7-10

29 ਈ. ਵਿਚ d ਮਸੀਹ ਵਜੋਂ ਚੁਣਿਆ ਗਿਆ

ਦਾਨੀਏਲ 9:25

ਮੱਤੀ 3:13-17

ਪਰਮੇਸ਼ੁਰ ਨੇ ਉਸ ਨੂੰ ਆਪਣਾ ਪੁੱਤਰ ਕਿਹਾ

ਜ਼ਬੂਰਾਂ ਦੀ ਪੋਥੀ 2:7

ਰਸੂਲਾਂ ਦੇ ਕੰਮ 13:33, 34

ਪਰਮੇਸ਼ੁਰ ਦੇ ਘਰ ਲਈ ਜੋਸ਼

ਜ਼ਬੂਰਾਂ ਦੀ ਪੋਥੀ 69:9

ਯੂਹੰਨਾ 2:13-17

ਖ਼ੁਸ਼ ਖ਼ਬਰੀ ਦਾ ਐਲਾਨ ਕਰਨ ਵਾਲਾ

ਯਸਾਯਾਹ 61:1

ਲੂਕਾ 4:16-21

ਗਲੀਲ ਵਿਚ ਪ੍ਰਚਾਰ ਦਾ ਕੰਮ ਇਕ ਵੱਡਾ ਚਾਨਣ

ਯਸਾਯਾਹ 9:1, 2

ਮੱਤੀ 4:13-16

ਮੂਸਾ ਵਾਂਗ ਚਮਤਕਾਰ ਕਰਨ ਵਾਲਾ

ਬਿਵਸਥਾ ਸਾਰ 18:15

ਰਸੂਲਾਂ ਦੇ ਕੰਮ 2:22

ਮੂਸਾ ਵਾਂਗ ਉਸ ਨੇ ਪਰਮੇਸ਼ੁਰ ਵੱਲੋਂ ਗੱਲਾਂ ਦੱਸੀਆਂ

ਬਿਵਸਥਾ ਸਾਰ 18:18, 19

ਯੂਹੰਨਾ 12:49

ਬਹੁਤਿਆਂ ਦੀਆਂ ਬੀਮਾਰੀਆਂ ਠੀਕ ਕੀਤੀਆਂ

ਯਸਾਯਾਹ 53:4

ਮੱਤੀ 8:16, 17

ਆਪਣੇ ਵੱਲ ਧਿਆਨ ਨਹੀਂ ਖਿੱਚਿਆ

ਯਸਾਯਾਹ 42:2

ਮੱਤੀ 12:17, 19

ਦੁਖੀ ਲੋਕਾਂ ਉੱਤੇ ਦਇਆ ਕੀਤੀ

ਯਸਾਯਾਹ 42:3

ਮੱਤੀ 12:9-20; ਮਰਕੁਸ 6:34

ਪਰਮੇਸ਼ੁਰ ਦਾ ਨਿਆਂ ਜ਼ਾਹਰ ਕੀਤਾ

ਯਸਾਯਾਹ 42:1, 4

ਮੱਤੀ 12:17-20

ਅਦਭੁੱਤ ਸਲਾਹਕਾਰ

ਯਸਾਯਾਹ 9:6, 7(ERV)

ਯੂਹੰਨਾ 6:68

ਯਹੋਵਾਹ ਦੇ ਨਾਂ ਦਾ ਐਲਾਨ ਕੀਤਾ

ਜ਼ਬੂਰਾਂ ਦੀ ਪੋਥੀ 22:22

ਯੂਹੰਨਾ 17:6

ਮਿਸਾਲਾਂ ਵਰਤੀਆਂ

ਜ਼ਬੂਰਾਂ ਦੀ ਪੋਥੀ 78:2

ਮੱਤੀ 13:34, 35

ਆਗੂ

ਦਾਨੀਏਲ 9:25

ਮੱਤੀ 23:10

ਬਹੁਤ ਜਣਿਆਂ ਨੇ ਉਸ ʼਤੇ ਭਰੋਸਾ ਨਹੀਂ ਕੀਤਾ

ਯਸਾਯਾਹ 53:1

ਯੂਹੰਨਾ 12:37, 38

ਠੋਕਰ ਦਾ ਪੱਥਰ

ਯਸਾਯਾਹ 8:14, 15

ਮੱਤੀ 21:42-44

ਇਨਸਾਨਾਂ ਨੇ ਠੁਕਰਾਇਆ

ਜ਼ਬੂਰਾਂ ਦੀ ਪੋਥੀ 118:22, 23

ਰਸੂਲਾਂ ਦੇ ਕੰਮ 4:10, 11

ਬਿਨਾਂ ਕਾਰਨ ਨਫ਼ਰਤ ਕੀਤੀ ਗਈ

ਜ਼ਬੂਰਾਂ ਦੀ ਪੋਥੀ 69:4

ਯੂਹੰਨਾ 15:24, 25

ਇਕ ਗਧੇ ਉੱਤੇ ਰਾਜੇ ਵਜੋਂ ਯਰੂਸ਼ਲਮ ਵਿਚ ਦਾਖ਼ਲ ਹੋਇਆ

ਜ਼ਕਰਯਾਹ 9:9

ਮੱਤੀ 21:4-9

ਬੱਚਿਆਂ ਰਾਹੀਂ ਵਡਿਆਇਆ ਗਿਆ

ਜ਼ਬੂਰਾਂ ਦੀ ਪੋਥੀ 8:2

ਮੱਤੀ 21:15, 16

ਯਹੋਵਾਹ ਦੇ ਨਾਂ ʼਤੇ ਆਇਆ

ਜ਼ਬੂਰਾਂ ਦੀ ਪੋਥੀ 118:26

ਯੂਹੰਨਾ 12:12, 13

ਇਕ ਭਰੋਸੇਯੋਗ ਚੇਲੇ ਨੇ ਗੱਦਾਰੀ ਕੀਤੀ

ਜ਼ਬੂਰਾਂ ਦੀ ਪੋਥੀ 41:9

ਯੂਹੰਨਾ 13:18

ਚਾਂਦੀ ਦੇ 30 ਸਿੱਕਿਆਂ e ਲਈ ਫੜਵਾਇਆ ਗਿਆ

ਜ਼ਕਰਯਾਹ 11:12, 13

ਮੱਤੀ 26:14-16; 27:3-10

ਸਾਥੀ ਉਸ ਨੂੰ ਛੱਡ ਕੇ ਭੱਜ ਗਏ

ਜ਼ਕਰਯਾਹ 13:7

ਮੱਤੀ 26:31, 56

ਝੂਠੇ ਗਵਾਹਾਂ ਨੇ ਉਸ ਖ਼ਿਲਾਫ਼ ਝੂਠੀ ਗਵਾਹੀ ਦਿੱਤੀ

ਜ਼ਬੂਰਾਂ ਦੀ ਪੋਥੀ 35:11

ਮੱਤੀ 26:59-61

ਦੋਸ਼ ਲਾਉਣ ਵਾਲਿਆਂ ਅੱਗੇ ਚੁੱਪ ਰਿਹਾ

ਯਸਾਯਾਹ 53:7

ਮੱਤੀ 27:12-14

ਉਸ ਉੱਤੇ ਥੁੱਕਿਆ ਗਿਆ

ਯਸਾਯਾਹ 50:6

ਮੱਤੀ 26:67; 27:27, 30

ਸਿਰ ʼਤੇ ਮਾਰਿਆ ਗਿਆ

ਮੀਕਾਹ 5:1

ਮਰਕੁਸ 15:19

ਕੋਰੜੇ ਮਾਰੇ ਗਏ

ਯਸਾਯਾਹ 50:6

ਯੂਹੰਨਾ 19:1

ਆਪਣੇ ਮਾਰਨ ਵਾਲਿਆਂ ਦਾ ਵਿਰੋਧ ਨਹੀਂ ਕੀਤਾ

ਯਸਾਯਾਹ 50:6

ਯੂਹੰਨਾ 18:22, 23

ਰਾਜਨੀਤਿਕ ਆਗੂਆਂ ਨੇ ਉਸ ਖ਼ਿਲਾਫ਼ ਸਾਜ਼ਸ਼ ਘੜੀ

ਜ਼ਬੂਰਾਂ ਦੀ ਪੋਥੀ 2:2

ਲੂਕਾ 23:10-12

ਹੱਥਾਂ-ਪੈਰਾਂ ʼਤੇ ਕਿੱਲ ਠੋਕ ਕੇ ਸੂਲ਼ੀ ʼਤੇ ਟੰਗਿਆ ਗਿਆ

ਜ਼ਬੂਰਾਂ ਦੀ ਪੋਥੀ 22:16

ਮੱਤੀ 27:35; ਯੂਹੰਨਾ 20:25

ਲੋਕਾਂ ਨੇ ਉਸ ਦੇ ਕੱਪੜਿਆਂ ਉੱਤੇ ਗੁਣੇ ਪਾਏ

ਜ਼ਬੂਰਾਂ ਦੀ ਪੋਥੀ 22:18

ਯੂਹੰਨਾ 19:23, 24

ਪਾਪੀਆਂ ਨਾਲ ਗਿਣਿਆ ਗਿਆ

ਯਸਾਯਾਹ 53:12

ਮੱਤੀ 27:38

ਮਖੌਲ ਉਡਾਇਆ ਗਿਆ ਤੇ ਬੇਇੱਜ਼ਤ ਕੀਤਾ ਗਿਆ

ਜ਼ਬੂਰਾਂ ਦੀ ਪੋਥੀ 22:7, 8

ਮੱਤੀ 27:39-43

ਪਾਪੀਆਂ ਲਈ ਦੁੱਖ ਝੱਲੇ

ਯਸਾਯਾਹ 53:5, 6

1 ਪਤਰਸ 2:23-25

ਲੱਗਾ ਕਿ ਪਰਮੇਸ਼ੁਰ ਉਸ ਨੂੰ ਛੱਡ ਚੁੱਕਾ ਸੀ

ਜ਼ਬੂਰਾਂ ਦੀ ਪੋਥੀ 22:1

ਮਰਕੁਸ 15:34

ਪੀਣ ਲਈ ਸਿਰਕਾ ਅਤੇ ਪਿੱਤ ਦਿੱਤਾ ਗਿਆ

ਜ਼ਬੂਰਾਂ ਦੀ ਪੋਥੀ 69:21

ਮੱਤੀ 27:34

ਮੌਤ ਵੇਲੇ ਪਿਆਸਾ

ਜ਼ਬੂਰਾਂ ਦੀ ਪੋਥੀ 22:15

ਯੂਹੰਨਾ 19:28, 29

ਆਪਣੀ ਜਾਨ ਪਰਮੇਸ਼ੁਰ ਦੇ ਹੱਥਾਂ ਵਿਚ ਸੌਂਪ ਦਿੱਤੀ

ਜ਼ਬੂਰਾਂ ਦੀ ਪੋਥੀ 31:5

ਲੂਕਾ 23:46

ਆਪਣੀ ਜਾਨ ਕੁਰਬਾਨ ਕਰ ਦਿੱਤੀ

ਯਸਾਯਾਹ 53:12

ਮਰਕੁਸ 15:37

ਪਾਪ ਮਿਟਾਉਣ ਲਈ ਰਿਹਾਈ ਦੀ ਕੀਮਤ ਚੁਕਾਈ

ਯਸਾਯਾਹ 53:12

ਮੱਤੀ 20:28

ਹੱਡੀਆਂ ਨਹੀਂ ਤੋੜੀਆਂ ਗਈਆਂ

ਜ਼ਬੂਰਾਂ ਦੀ ਪੋਥੀ 34:20

ਯੂਹੰਨਾ 19:31-33, 36

ਵਿੰਨ੍ਹਿਆ ਗਿਆ

ਜ਼ਕਰਯਾਹ 12:10

ਯੂਹੰਨਾ 19:33-35, 37

ਅਮੀਰਾਂ ਨਾਲ ਦਫ਼ਨਾਇਆ ਗਿਆ

ਯਸਾਯਾਹ 53:9

ਮੱਤੀ 27:57-60

ਜੀ ਉਠਾਇਆ ਗਿਆ

ਜ਼ਬੂਰਾਂ ਦੀ ਪੋਥੀ 16:10

ਰਸੂਲਾਂ ਦੇ ਕੰਮ 2:29-31

ਉਸ ਨਾਲ ਗੱਦਾਰੀ ਕਰਨ ਵਾਲੇ ਦੀ ਜਗ੍ਹਾ ਕਿਸੇ ਹੋਰ ਨੂੰ ਚੁਣਿਆ ਗਿਆ

ਜ਼ਬੂਰਾਂ ਦੀ ਪੋਥੀ 109:8

ਰਸੂਲਾਂ ਦੇ ਕੰਮ 1:15-20

ਪਰਮੇਸ਼ੁਰ ਦੇ ਸੱਜੇ ਹੱਥ ਬੈਠਿਆ

ਜ਼ਬੂਰਾਂ ਦੀ ਪੋਥੀ 110:1

ਰਸੂਲਾਂ ਦੇ ਕੰਮ 2:34-36

a ਮੈਕਲਿਨਟੌਕ ਅਤੇ ਸਟਰੌਂਗ ਦਾ ਸਾਈਕਲੋਪੀਡੀਆ ਦੱਸਦਾ ਹੈ: “ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੂਦੀ ਪਰਿਵਾਰਾਂ ਦੀਆਂ ਵੰਸ਼ਾਵਲੀਆਂ ਦੇ ਰਿਕਾਰਡ ਯਰੂਸ਼ਲਮ ਦੀ ਤਬਾਹੀ ਵੇਲੇ [70 ਈ. ਵਿਚ] ਤਬਾਹ ਹੋ ਗਏ ਸਨ, ਇਸ ਤੋਂ ਪਹਿਲਾਂ ਨਹੀਂ।”

b ਇਬਰਾਨੀ ਨਾਂ ਇੰਮਾਨੂਏਲ ਦਾ ਮਤਲਬ ਹੈ, “ਪਰਮੇਸ਼ੁਰ ਸਾਡੇ ਨਾਲ ਹੈ।” ਇਸ ਨਾਂ ਤੋਂ ਮਸੀਹ ਵਜੋਂ ਯਿਸੂ ਦੀ ਭੂਮਿਕਾ ਬਾਰੇ ਸਾਫ਼ ਪਤਾ ਲੱਗਦਾ ਹੈ। ਧਰਤੀ ʼਤੇ ਉਸ ਦੀ ਮੌਜੂਦਗੀ ਅਤੇ ਉਸ ਦੇ ਕੰਮਾਂ ਤੋਂ ਇਹ ਸਾਬਤ ਹੋਇਆ ਕਿ ਪਰਮੇਸ਼ੁਰ ਆਪਣੀ ਭਗਤੀ ਕਰਨ ਵਾਲਿਆਂ ਦੇ ਨਾਲ ਹੈ।—ਲੂਕਾ 2:27-32; 7:12-16.

c ਜ਼ਾਹਰ ਹੈ ਕਿ ਸ਼ਬਦ “ਨਾਸਰੀ” ਇਬਰਾਨੀ ਸ਼ਬਦ ਨੇਟਸਰ ਤੋਂ ਆਇਆ ਹੈ ਜਿਸ ਦਾ ਮਤਲਬ ਹੈ “ਟਹਿਣਾ।”

d ਬਾਈਬਲ ਦੇ ਇਤਿਹਾਸ ਵਿਚ ਦੱਸੇ ਸਮੇਂ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਮਸੀਹ ਨੇ 29 ਈ. ਪੂ. ਵਿਚ ਪ੍ਰਗਟ ਹੋਣਾ ਸੀ, ਇਸ ਬਾਰੇ ਹੋਰ ਜਾਣਕਾਰੀ ਲਈ “ਦਾਨੀਏਲ ਦੀ ਭਵਿੱਖਬਾਣੀ ਨੇ ਮਸੀਹ ਦੇ ਆਉਣ ਬਾਰੇ ਕੀ ਦੱਸਿਆ ਸੀ?” ਨਾਂ ਦਾ ਲੇਖ ਦੇਖੋ।

e ਇਹ ਭਵਿੱਖਬਾਣੀ ਜ਼ਕਰਯਾਹ ਦੀ ਕਿਤਾਬ ਵਿਚ ਦਰਜ ਹੈ, ਪਰ ਬਾਈਬਲ ਲਿਖਾਰੀ ਮੱਤੀ ਨੇ ਕਿਹਾ ਕਿ ਇਹ ਗੱਲ “ਯਿਰਮਿਯਾਹ ਨਬੀ ਰਾਹੀਂ ਕਹੀ” ਗਈ ਹੈ। (ਮੱਤੀ 27:9) ਲੱਗਦਾ ਹੈ ਕਿ ਯਿਰਮਿਯਾਹ ਦੀ ਕਿਤਾਬ ਨੂੰ ਪਹਿਲਾਂ ਕਦੇ-ਕਦੇ ਬਾਈਬਲ ਦੇ ਉਸ ਹਿੱਸੇ ਵਿਚ ਗਿਣਿਆ ਜਾਂਦਾ ਸੀ ਜਿਸ ਨੂੰ “ਨਬੀਆਂ ਦੀਆਂ ਲਿਖਤਾਂ” ਕਿਹਾ ਗਿਆ ਹੈ। (ਲੂਕਾ 24:44) ਮੱਤੀ ਨੇ ਜਦੋਂ “ਯਿਰਮਿਯਾਹ” ਦਾ ਜ਼ਿਕਰ ਕੀਤਾ, ਤਾਂ ਲੱਗਦਾ ਹੈ ਕਿ ਉਹ ਕਿਤਾਬਾਂ ਦੇ ਇਸ ਪੂਰੇ ਸਮੂਹ ਦੀ ਗੱਲ ਕਰ ਰਿਹਾ ਸੀ ਜਿਸ ਵਿਚ ਜ਼ਕਰਯਾਹ ਦੀ ਕਿਤਾਬ ਵੀ ਸ਼ਾਮਲ ਹੈ।