Skip to content

ਮਕਾਨ-ਮਾਲਕਾਂ ਵੱਲੋਂ ਚਿੱਠੀਆਂ

ਮਕਾਨ-ਮਾਲਕਾਂ ਵੱਲੋਂ ਚਿੱਠੀਆਂ

ਯਹੋਵਾਹ ਦੇ ਗਵਾਹਾਂ ਨੇ ਹੁਣੇ ਹੀ ਨਿਊਯਾਰਕ ਦੇ ਵੌਲਕਿਲ ਸ਼ਹਿਰ ਵਿਚ ਵਾਚਟਾਵਰ ਫਾਰਮ ʼਤੇ ਆਪਣਾ ਛੇ ਸਾਲਾਂ ਦਾ ਪ੍ਰਾਜੈਕਟ ਖ਼ਤਮ ਕੀਤਾ। ਆਖ਼ਰੀ ਦੋ ਸਾਲਾਂ ਦੌਰਾਨ ਕੰਮ ਤੇਜ਼ੀ ਨਾਲ ਵਧਿਆ ਜਿਸ ਕਰਕੇ ਵਲੰਟੀਅਰਾਂ ਦੇ ਰਹਿਣ ਲਈ ਹੋਰ ਕਮਰਿਆਂ ਦੀ ਲੋੜ ਪਈ। ਇਸ ਕਰਕੇ ਆਲੇ-ਦੁਆਲੇ ਦੇ 25 ਘਰ ਠੇਕੇ ʼਤੇ ਲਏ।

ਕਿਰਾਏਦਾਰ

ਯਹੋਵਾਹ ਦੇ ਗਵਾਹਾਂ ਨੂੰ ਘਰ ਕਿਰਾਏ ʼਤੇ ਦੇਣ ਬਾਰੇ ਮਕਾਨ-ਮਾਲਕ ਕੀ ਸੋਚਦੇ ਸਨ?

  • ਇਕ ਮਾਲਕ ਨੇ ਲਿਖਿਆ: “ਅਸੀਂ ਆਪਣੇ ਕਿਰਾਏਦਾਰਾਂ ਤੋਂ ਬਹੁਤ ਖ਼ੁਸ਼ ਸੀ। ਮੈਂ ਤੇ ਮੇਰਾ ਪਤੀ [ਕਿਰਾਏ ʼਤੇ] ਦਿੱਤੇ ਘਰ ਦੇ ਬਿਲਕੁਲ ਨਾਲ ਰਹਿੰਦੇ ਹਾਂ। ਕਿਰਾਏਦਾਰ ਦੋਸਤਾਨਾ ਸੁਭਾਅ ਦੇ ਸਨ ਅਤੇ ਉਹ ਹਮੇਸ਼ਾ ਸਾਨੂੰ ਸਹਿਯੋਗ ਦਿੰਦੇ ਸਨ।”

  • ਇਕ ਹੋਰ ਮਕਾਨ-ਮਾਲਕ, ਜੋ ਕਿਰਾਏ ʼਤੇ ਦਿੱਤੇ ਘਰ ਦੇ ਨੇੜੇ ਰਹਿੰਦੀ ਹੈ, ਨੇ ਆਪਣੇ ਕਿਰਾਏਦਾਰਾਂ ਬਾਰੇ ਲਿਖਿਆ: “ਉਨ੍ਹਾਂ ਦਾ ਰਵੱਈਆ ਸਾਡੇ ਨਾਲ ਹਮੇਸ਼ਾ ਚੰਗਾ ਸੀ। [ਸਾਡੇ] ਘਰ ਦੇ ਪਿਛਲੇ ਪਾਸੇ ਇਕ ਸਵਿਮਿੰਗ ਪੂਲ ਹੈ। ਸਾਡੇ ਕਹਿਣ ʼਤੇ ਮੁੰਡੇ ਉੱਥੇ ਤੈਰਨ ਆ ਜਾਂਦੇ ਸਨ। ਸਾਨੂੰ ਖ਼ੁਸ਼ੀ ਸੀ ਕਿ ਉਹ ਸਾਡੇ ਨਾਲ ਰਹਿੰਦੇ ਸਨ। ਉਹ ਖੇਤ ਵਿਚ ਦੌੜ ਲਾਉਂਦੇ ਸਨ। ਅਸੀਂ ਉਨ੍ਹਾਂ ਨੂੰ ਬਹੁਤ ਯਾਦ ਕਰਾਂਗੇ।” ਉਹ ਅੱਗੇ ਦੱਸਦੀ ਹੈ: “ਸਾਨੂੰ ਇਸ ਤੋਂ ਵਧੀਆ ਕਿਰਾਏਦਾਰ ਨਹੀਂ ਮਿਲ ਸਕਦੇ।”

  • ਇਕ ਹੋਰ ਮਕਾਨ-ਮਾਲਕ ਨੇ ਦੱਸਿਆ: “ਸਿਰਫ਼ ਇੱਦਾਂ ਦੇ ਕਿਰਾਏਦਾਰਾਂ ਹੋਣਾ ਹੀ ਵਧੀਆ ਨਹੀਂ ਹੈ, ਪਰ ਇੱਦਾਂ ਦੇ ਗੁਆਂਢੀ ਹੋਣਾ ਵੀ ਬਹੁਤ ਵਧੀਆ ਗੱਲ ਹੈ।”

ਘਰ

ਮਕਾਨ-ਮਾਲਕਾਂ ਨੇ ਆਪਣੇ ਘਰਾਂ ਦੀ ਹਾਲਤ ਬਾਰੇ ਕੀ ਦੱਸਿਆ ਜਦੋਂ ਕਿਰਾਏਦਾਰ ਘਰ ਛੱਡ ਕੇ ਗਏ?

  • “ਉਹ ਹਮੇਸ਼ਾ ਸਮੇਂ ʼਤੇ ਕਿਰਾਇਆ ਦਿੰਦੇ ਸਨ [ਅਤੇ] ਜਦੋਂ ਉਹ ਘਰ ਛੱਡ ਕੇ ਗਏ, ਤਾਂ ਘਰ ਵਧੀਆ ਹਾਲਤ ਵਿਚ ਸਨ।”

  • ਪਹਿਲਾਂ ਜ਼ਿਕਰ ਕੀਤੇ ਗਏ ਇਕ ਮਕਾਨ-ਮਾਲਕ ਨੇ ਕਿਹਾ: “ਮੇਰੇ ਘਰ ਦੀ ਦੇਖ-ਭਾਲ ਕਰਨ ਲਈ ਵਾਚਟਾਵਰ ਸੰਗਠਨ ਦਾ ਸ਼ੁਕਰੀਆ।” ਨਾਲੇ ਉਸ ਨੇ ਇਹ ਵੀ ਕਿਹਾ ਕਿ ਮੈਂ ਕਦੇ ਉਮੀਦ ਨਹੀਂ ਕੀਤੀ ਸੀ ਕਿ ਉਹ “ਇੰਨੀ ਸਫ਼ਾਈ” ਕਰਨ।

  • ਇਕ ਔਰਤ ਨੇ ਦੱਸਿਆ: “ਅਸੀਂ ਜਾਣਦੇ ਹਾਂ ਕਿ ਤੁਹਾਡਾ ਸੰਗਠਨ ਕਿੰਨਾ ਈਮਾਨਦਾਰ ਹੈ, ਇਸ ਲਈ ਅਸੀਂ ਕਦੇ ਵੀ ਉਨ੍ਹਾਂ ਨੂੰ ਗਾਰੰਟੀ ਵਜੋਂ ਪੈਸੇ ਜਮ੍ਹਾ ਕਰਾਉਣ ਨਹੀਂ ਕਿਹਾ। ਦੋਨੋਂ ਘਰ ਸਾਫ਼-ਸੁਥਰੇ ਹਾਲਤ ਵਿਚ ਸਨ ਜਦੋਂ ਉਹ ਛੱਡ ਕੇ ਗਏ।”

  • ਜਦੋਂ ਮਕਾਨ ਵਿਚ ਕਿਰਾਏਦਾਰਾਂ ਵਜੋਂ ਰਹਿ ਰਹੇ ਯਹੋਵਾਹ ਦੇ ਗਵਾਹਾਂ ਨੇ ਟੁੱਟ-ਭੱਜ ਸਹੀ ਕੀਤੀ, ਤਾਂ ਮਕਾਨ-ਮਾਲਕ ਨੇ ਉਨ੍ਹਾਂ ਤੋਂ ਪੁੱਛਿਆ, “ਮੈਂ ਗਵਾਹਾਂ ਨੂੰ ਕੰਮ ʼਤੇ ਕਿਵੇਂ ਰੱਖ ਸਕਦਾ? ਜਦੋਂ ਤੁਸੀਂ ਕਿਸੇ ਕੰਮ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ, ਤੁਸੀਂ ਉੱਨੇ ਸਮੇਂ ਵਿਚ ਹਮੇਸ਼ਾ ਕੰਮ ਖ਼ਤਮ ਕਰ ਦਿੱਤਾ। ਜਿਨ੍ਹਾਂ ਲੋਕਾਂ ਤੋਂ ਮੈਂ ਕੰਮ ਕਰਾਉਂਦਾ ਸੀ, ਉਹ ਆਪਣੇ ਵਾਅਦੇ ਮੁਤਾਬਕ ਕੰਮ ਨਹੀਂ ਕਰਦੇ ਸਨ।”

ਚੰਗੀ ਛਾਪ

  • ਠੇਕਾ ਖ਼ਤਮ ਹੋਣ ਤੋਂ ਪਹਿਲਾਂ ਇਕ ਮਕਾਨ-ਮਾਲਕ ਨੇ ਲਿਖਿਆ ਕਿ ਜੇ ਗਵਾਹ ਠੇਕਾ ਵਧਾਉਣਾ ਚਾਹੁਣ, ਤਾਂ ਉਹ ਕਿਰਾਇਆ ਘਟਾ ਦੇਣਗੇ।

  • ਇਕ ਹੋਰ ਨੇ ਕਿਹਾ: “ਜੇ ਫਿਰ ਕਦੇ ਮੌਕਾ ਮਿਲਿਆ, ਤਾਂ ਅਸੀਂ ਵਾਚਟਾਵਰ ਸੰਗਠਨ ਨੂੰ ਘਰ ਕਿਰਾਏ ʼਤੇ ਦੇਣਾ ਚਾਹਾਂਗੇ।”