Skip to content

“ਪੱਥਰ” ʼਤੇ ਖੁੱਲ੍ਹਾ ਸੱਦਾ

“ਪੱਥਰ” ʼਤੇ ਖੁੱਲ੍ਹਾ ਸੱਦਾ

ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੀਆਂ 15 ਪ੍ਰਿੰਟਿੰਗ ਬ੍ਰਾਂਚਾਂ ਹਨ। ਉਨ੍ਹਾਂ ਵਿੱਚੋਂ ਇਕ ਕੇਂਦਰੀ ਯੂਰਪ ਦੀ ਬ੍ਰਾਂਚ ਜਰਮਨੀ ਦੇ ਸੈਲਟਰ ਸ਼ਹਿਰ ਦੇ ਸ਼ਟਾਈਨਫੈਲਜ਼ ਇਲਾਕੇ ਵਿਚ ਹੈ। ਸ਼ਟਾਈਨਫੈਲਜ਼ ਦਾ ਜਰਮਨ ਭਾਸ਼ਾ ਵਿਚ ਮਤਲਬ ਹੈ, “ਪੱਥਰ।”

23-25 ਮਈ 2014 ਨੂੰ ਕੇਂਦਰੀ ਯੂਰਪ ਬ੍ਰਾਂਚ ਨੇ ਆਲੇ-ਦੁਆਲੇ ਦੇ ਲੋਕਾਂ, ਬਿਜ਼ਨਿਸ ਕਰਨ ਵਾਲੇ ਲੋਕਾਂ ਅਤੇ ਇਲਾਕੇ ਦੇ ਅਧਿਕਾਰੀਆਂ ਨੂੰ ਬ੍ਰਾਂਚ ਦੇਖਣ ਦਾ ਸੱਦਾ ਦਿੱਤਾ। ਇਸ ਮੌਕੇ ਨੂੰ “ਸੈਲਟਰਸ ਵਿਚ 30 ਸਾਲ” ਦਾ ਨਾਂ ਦਿੱਤਾ ਗਿਆ ਕਿਉਂਕਿ 21 ਅਪ੍ਰੈਲ 1984 ਨੂੰ ਇਸ ਬ੍ਰਾਂਚ ਦਾ ਉਦਘਾਟਨ ਕੀਤਾ ਗਿਆ ਸੀ।

ਇਸ ਮੌਕੇ ਤੇ 3,000 ਤੋਂ ਜ਼ਿਆਦਾ ਮਹਿਮਾਨ ਬ੍ਰਾਂਚ ਆਫ਼ਿਸ ਦੇਖਣ ਆਏ। ਇਕ ਮੇਅਰ, ਜੋ ਤਕਰੀਬਨ 30 ਸਾਲਾਂ ਤੋਂ ਸਰਕਾਰ ਲਈ ਕੰਮ ਕਰ ਰਿਹਾ ਹੈ, ਨੇ ਕਿਹਾ: “ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੂੰ ਦੇਖਣਾ ਹਮੇਸ਼ਾ ਇਕ ਖ਼ਾਸ ਮੌਕਾ ਹੁੰਦਾ ਹੈ। ਮੈਂ ਅਜੇ ਵੀ ਹੈਰਾਨ ਹਾਂ ਕਿ 1979 ਤੋਂ ਲੈ ਕੇ 1984 ਤਕ ਦੇ ਸਮੇਂ ਵਿਚ ਇੰਨੀ ਜਲਦੀ ਸ਼ਟਾਈਨਫੈਲਜ਼ ਵਿਚ ਬ੍ਰਾਂਚ ਆਫ਼ਿਸ ਬਣ ਕੇ ਤਿਆਰ ਹੋ ਗਿਆ ਸੀ।”

ਇਸ ਮੌਕੇ ਦੀਆਂ ਖ਼ਾਸ-ਖ਼ਾਸ ਗੱਲਾਂ

ਉੱਥੇ ਲੱਗੀਆਂ ਬਹੁਤ ਸਾਰੀਆਂ ਪ੍ਰਦਰਸ਼ਨੀਆਂ ਵਿੱਚੋਂ ਇਕ ਦਾ ਨਾਂ ਸੀ, “ਕੇਂਦਰੀ ਯੂਰਪ ਵਿਚ ਯਹੋਵਾਹ ਦੇ ਗਵਾਹ।” ਬ੍ਰਾਂਚ ਆਫ਼ਿਸ ਦੇਖਣ ਆਏ ਮਹਿਮਾਨਾਂ ਨੇ ਇਸ ਇਲਾਕੇ ਦੇ ਯਹੋਵਾਹ ਦੇ ਗਵਾਹਾਂ ਦੇ 120 ਸਾਲਾਂ ਦੇ ਇਤਿਹਾਸ ਬਾਰੇ ਜਾਣਕਾਰੀ ਲਈ। ਬ੍ਰਾਂਚ ਵਿਚ ਇਸ ਪ੍ਰਦਰਸ਼ਨੀ ਨੂੰ ਪੱਕੇ ਤੌਰ ʼਤੇ ਲਗਾਇਆ ਗਿਆ ਹੈ।

ਇਕ ਹੋਰ ਪ੍ਰਦਰਸ਼ਨੀ ਵਿਚ ਉਨ੍ਹਾਂ ਬਾਈਬਲਾਂ ਦੀ ਪ੍ਰਦਰਸ਼ਨੀ ਲਗਾਈ ਗਈ ਸੀ ਜੋ ਖ਼ਾਸ ਸਨ ਅਤੇ ਜੋ ਆਮ ਤੌਰ ʼਤੇ ਦੇਖਣ ਨੂੰ ਨਹੀਂ ਮਿਲਦੀਆਂ। ਮਿਸਾਲ ਲਈ, ਇਸ ਵਿਚ 1534 ਵਿਚ ਛਪੀ ਪੁਰਾਣੀ ਜਰਮਨ ਬਾਈਬਲ ਸੀ ਅਤੇ 1599 ਵਿਚ ਛਪੀ ਏਲਿਅਸ ਹੁਟਰ ਦੀ 12 ਭਾਸ਼ਾਵਾਂ ਵਾਲੀ ਪੌਲੀਗਲੋਟ ਬਾਈਬਲ ਦਾ ਕੁਝ ਹਿੱਸਾ ਸੀ। ਇਸ ਦੇ ਨਾਲ-ਨਾਲ ਪ੍ਰਦਰਸ਼ਨੀ ਵਿਚ ਤਸਵੀਰਾਂ ਤੇ ਚਾਰਟ ਲਗਾਏ ਗਏ ਅਤੇ ਵੀਡੀਓ ਦਿਖਾਏ ਗਏ ਜਿਨ੍ਹਾਂ ਵਿਚ ਦਿਖਾਇਆ ਗਿਆ ਸੀ ਕਿ ਅੱਜ ਦੇ ਸਮੇਂ ਵਿਚ ਬਾਈਬਲ ਦੇ ਅਸੂਲ ਕਿੰਨੇ ਅਸਰਕਾਰੀ ਹਨ।

ਮਹਿਮਾਨਾਂ ਨੇ ਦੋ ਟੂਰ ਕੀਤੇ ਜਿਸ ਵਿਚ ਉਨ੍ਹਾਂ ਨੇ ਬ੍ਰਾਂਚ ਆਫ਼ਿਸ ਵਿਚ ਰਹਿਣ ਤੇ ਕੰਮ ਕਰਨ ਵਾਲੇ 1,000 ਤੋਂ ਜ਼ਿਆਦਾ ਮੈਂਬਰਾਂ ਦੇ ਰੋਜ਼ਮੱਰਾ ਦੇ ਕੰਮਾਂ ਬਾਰੇ ਜਾਣਿਆ। ਪਹਿਲੇ ਟੂਰ ਦਾ ਨਾਂ ਸੀ: “ਅਸੀਂ ਕਿਵੇਂ ਰਹਿੰਦੇ ਹਾਂ।” ਇਸ ਵਿਚ ਮਹਿਮਾਨਾਂ ਨੇ ਉੱਥੇ ਰਹਿਣ ਵਾਲੇ ਕੁਝ ਮੈਂਬਰਾਂ ਦੇ ਕਮਰੇ ਦੇਖੇ। ਨਾਲੇ ਉਨ੍ਹਾਂ ਨੇ ਡਾਇਨਿੰਗ ਰੂਮ ਵਿਚ ਖਾਣਾ ਖਾਧਾ ਅਤੇ ਬਾਗ਼ ਵਿਚ ਵੀ ਘੁੰਮੇ। ਇਕ ਔਰਤ ਨੇ ਕਿਹਾ: “ਇੱਥੇ ਸਾਰਾ ਕੁਝ ਕਿੰਨਾ ਖੂਬਸੂਰਤ ਹੈ!”

ਦੂਜੇ ਟੂਰ ਦਾ ਨਾਂ ਸੀ: “ਸਾਡਾ ਕੰਮ।” ਇਸ ਵਿਚ ਪ੍ਰੈੱਸ ਰੂਮ, ਬਾਈਂਡਰੀ ਅਤੇ ਸ਼ਿਪਿੰਗ ਡਿਪਾਰਟਮੈਂਟ ਦਿਖਾਏ ਗਏ। ਮਹਿਮਾਨਾਂ ਨੇ ਦੇਖਿਆ ਕੇ ਇੱਥੇ ਕਿਵੇਂ ਬਾਈਬਲ-ਆਧਾਰਿਤ ਪ੍ਰਕਾਸ਼ਨ ਛਾਪੇ ਜਾਂਦੇ ਹਨ, ਡੱਬਿਆਂ ਵਿਚ ਬੰਦ ਕੀਤੇ ਜਾਂਦੇ ਹਨ ਅਤੇ 50 ਤੋਂ ਵੀ ਜ਼ਿਆਦਾ ਦੇਸ਼ਾਂ ਨੂੰ ਭੇਜੇ ਜਾਂਦੇ ਹਨ। ਇਕ ਆਦਮੀ ਨੇ ਕਿਹਾ: “ਮੈ ਕਦੇ ਨਹੀਂ ਸੀ ਸੋਚਿਆ ਕਿ ਯਹੋਵਾਹ ਦੇ ਗਵਾਹਾਂ ਦਾ ਕੰਮ ਦੁਨੀਆਂ ਭਰ ਵਿਚ ਕੀਤਾ ਜਾਂਦਾ ਹੈ। ਉਨ੍ਹਾਂ ਦੇ ਪ੍ਰਕਾਸ਼ਨ ਧਰਤੀ ਦੇ ਕੋਨੇ-ਕੋਨੇ ਤਕ ਪਹੁੰਚਦੇ ਹਨ। ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਕਿ ਇਹ ਸਾਰਾ ਕੰਮ ਵਲੰਟੀਅਰਾਂ ਰਾਹੀਂ ਕੀਤਾ ਜਾਂਦਾ ਹੈ।”

ਮਹਿਮਾਨਾਂ ਨੂੰ jw.org ਬਾਰੇ ਪਤਾ ਲੱਗਾ

ਇਕ ਖ਼ਾਸ ਸਟੈਂਡ ਵੀ ਲਗਾਇਆ ਗਿਆ ਸੀ ਜਿਸ ਵਿਚ ਯਹੋਵਾਹ ਦੇ ਗਵਾਹਾਂ ਦੀ ਓਫ਼ਿਸ਼ਲ ਵੈੱਬਸਾਈਟ jw.org ਬਾਰੇ ਦੱਸਿਆ ਗਿਆ ਸੀ। ਛੋਟੇ-ਵੱਡੇ ਸਾਰਿਆਂ ਨੂੰ ਵੈੱਬਸਾਈਟ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਵੀਡੀਓ ਦਿਖਾਏ ਗਏ। ਉਨ੍ਹਾਂ ਨੂੰ ਆਪਣੇ ਕਈ ਸਵਾਲਾਂ ਦੇ ਜਵਾਬ ਵੀ ਮਿਲੇ।

ਯਹੋਵਾਹ ਦੇ ਗਵਾਹਾਂ ਦੁਆਰਾ ਕੀਤੇ ਜਾਂਦੇ ਕੰਮ ਬਾਰੇ ਮਹਿਮਾਨਾਂ ਨੇ ਨਵੀਆਂ-ਨਵੀਆਂ ਗੱਲਾਂ ਜਾਣੀਆਂ। ਮਹਿਮਾਨਾਂ ਨੇ ਯਹੋਵਾਹ ਦੇ ਗਵਾਹਾਂ ਦੇ ਕੰਮ ਦੀ ਤਾਰੀਫ਼ ਕੀਤੀ ਅਤੇ ਜਦ ਟੂਰ ਖ਼ਤਮ ਹੋਇਆ, ਤਾਂ ਉਨ੍ਹਾਂ ਦੇ ਚਿਹਰਿਆਂ ʼਤੇ ਮੁਸਕਾਨ ਸੀ। ਇਕ ਆਦਮੀ ਨੇ ਕਿਹਾ: “ਮੈਨੂੰ ਯਹੋਵਾਹ ਦੇ ਗਵਾਹਾਂ ਬਾਰੇ ਕਈ ਗ਼ਲਤਫ਼ਹਿਮੀਆਂ ਸਨ। ਪਰ ਹੁਣ ਲੱਗਦਾ ਮੈਨੂੰ ਆਪਣੀ ਰਾਇ ਬਦਲਣੀ ਪੈਣੀ।” ਇਕ ਔਰਤ ਵਾਰ-ਵਾਰ ਇਹੀ ਕਹਿੰਦੀ ਰਹੀ: “ਅੱਜ ਸਾਰੇ ਭੇਦ-ਭਾਵ ਖ਼ਤਮ ਹੋ ਗਏ।”

a 2014 ਦੇ ਅੰਕੜੇ

b 2014 ਦੇ ਅੰਕੜੇ

c 2014 ਦੇ ਅੰਕੜੇ